You are here: Home >> Articles & Tutorials >> In this world, I have not found any true friend. The whole world is attached to its own pleasures...
By ArdasHukamnama.com on Jun 10, 2009 |Spirituality
Was this helpful?
0
0
10th Jun 09 Hukamnama
@Harmandir Sahib
ਸੋਰਠਿ ਮਹਲਾ ੯ ॥
सोरठि महला ९ ॥
Soraṯẖ mėhlā 9.
Sorat'h, Ninth Mehl:
ਇਹ ਜਗਿ ਮੀਤੁ ਨ ਦੇਖਿਓ ਕੋਈ ॥
इह जगि मीतु न देखिओ कोई ॥
Ih jag mīṯ na ḏekẖi▫o ko▫ī.
In this world, I have not found any true friend.
ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥
सगल जगतु अपनै सुखि लागिओ दुख मै संगि न होई ॥१॥ रहाउ ॥
Sagal jagaṯ apnai sukẖ lāgi▫o ḏukẖ mai sang na ho▫ī. ||1|| rahā▫o.
The whole world is attached to its own pleasures, and when trouble comes, no one is with you. ||1||Pause||
ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥
दारा मीत पूत सनबंधी सगरे धन सिउ लागे ॥
Ḏārā mīṯ pūṯ sanbanḏẖī sagre ḏẖan si▫o lāge.
Wives, friends, children and relatives - all are attached to wealth.
ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ ॥੧॥
जब ही निरधन देखिओ नर कउ संगु छाडि सभ भागे ॥१॥
Jab hī nirḏẖan ḏekẖi▫o nar ka▫o sang cẖẖād sabẖ bẖāge. ||1||
When they see a poor man, they all forsake his company and run away. ||1||
ਕਹਂਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ॥
कहंउ कहा यिआ मन बउरे कउ इन सिउ नेहु लगाइओ ॥
Kahūʼn kahā yi▫ā man ba▫ure ka▫o in si▫o nehu lagā▫i▫o.
So what should I say to this crazy mind, which is affectionately attached to them?
ਦੀਨਾ ਨਾਥ ਸਕਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥੨॥
दीना नाथ सकल भै भंजन जसु ता को बिसराइओ ॥२॥
Ḏīnā nāth sakal bẖai bẖanjan jas ṯā ko bisrā▫i▫o. ||2||
The Lord is the Master of the meek, the Destroyer of all fears, and I have forgotten to praise Him. ||2||
ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥
सुआन पूछ जिउ भइओ न सूधउ बहुतु जतनु मै कीनउ ॥
Su▫ān pūcẖẖ ji▫o bẖa▫i▫o na sūḏẖa▫o bahuṯ jaṯan mai kīn▫o.
Like a dog's tail, which will never straighten out, the mind will not change, no matter how many things are tried.
ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ ॥੩॥੯॥
नानक लाज बिरद की राखहु नामु तुहारउ लीनउ ॥३॥९॥
Nānak lāj biraḏ kī rākẖo nām ṯuhāra▫o līn▫o. ||3||9||
Says Nanak, please, Lord, uphold the honor of Your innate nature; I chant Your Name. ||3||9||
Katha in Punjabi:
ਸੋਰਠਿ ਮਹਲਾ ੯ ॥ ਇਹ ਜਗਿ ਮੀਤੁ ਨ ਦੇਖਿਓ ਕੋਈ ॥ ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥
ਸੋਰਠਿ ਨੌਵੀਂ ਪਾਤਿਸ਼ਾਹੀ। ਮੈਂ ਇਸ ਸੰਸਾਰ ਵਿੱਚ ਕੋਈ ਮਿੱਤ੍ਰ ਨਹੀਂ ਵੇਖਿਆ। ਸਾਰਾ ਜਹਾਨ ਆਪਣੇ ਨਿੱਜ ਦੀ ਖੁਸ਼ੀ ਨਾਲ ਚਿਮੜਿਆ ਹੋਇਆ ਹੈ। ਤਕਲੀਫ ਵਿੱਚ ਕਿਸੇ ਦਾ ਕੋਈ ਸਾਥੀ ਨਹੀਂ ਹੁੰਦਾ। ਠਹਿਰਾਉ।
ਜਗਿ = ਜਗਤ ਵਿਚ। ਸੁਖਿ = ਸੁਖ ਵਿਚ। ਸੰਗਿ = ਨਾਲ।੧।ਰਹਾਉ।
ਹੇ ਭਾਈ! ਇਸ ਜਗਤ ਵਿਚ ਕੋਈ (ਤੋੜ ਸਾਥ ਨਿਬਾਹੁਣ ਵਾਲਾ) ਮਿੱਤਰ (ਮੈਂ) ਨਹੀਂ ਵੇਖਿਆ। ਸਾਰਾ ਸੰਸਾਰ ਆਪਣੇ ਸੁਖ ਵਿਚ ਹੀ ਜੁੱਟਾ ਪਿਆ ਹੈ। ਦੁੱਖ ਵਿਚ (ਕੋਈ ਕਿਸੇ ਦੇ) ਨਾਲ (ਸਾਥੀ) ਨਹੀਂ ਬਣਦਾ।੧।ਰਹਾਉ।
ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥ ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ ॥੧॥
ਤੇਰੀ ਪਤਨੀ, ਦੋਸਤ, ਪੁੱਤ੍ਰ, ਅਤੇ ਰਿਸ਼ਤੇਦਾਰ, ਸਾਰੇ ਧਨ-ਦੌਲਤ ਨਾਲ ਜੁੜੇ ਹੋਏ ਹਨ। ਜਦ ਉਹ ਇਨਸਾਨ ਨੂੰ ਗਰੀਬ ਦੇਖਦੇ ਹਨ, ਉਹ ਸਾਰੇ ਉਸ ਦਾ ਸਾਥ ਛੱਡ ਕੇ ਭੱਜ ਜਾਂਦੇ ਹਨ।
ਦਾਰਾ = ਇਸਤ੍ਰੀ। ਸਨਬੰਧੀ = ਰਿਸ਼ਤੇਦਾਰ। ਸਗਰੇ = ਸਾਰੇ। ਸਿਉ = ਨਾਲ। ਨਿਰਧਨ = ਕੰਗਾਲ। ਕਉ = ਨੂੰ। ਸੰਗੁ = ਸਾਥ। ਛਾਡਿ = ਛੱਡ ਕੇ। ਸਭਿ = ਸਾਰੇ।੧।
ਹੇ ਭਾਈ! ਇਸਤ੍ਰੀ, ਮਿੱਤਰ, ਪੁੱਤਰ, ਰਿਸ਼ਤੇਦਾਰ-ਇਹ ਸਾਰੇ ਧਨ ਨਾਲ (ਹੀ) ਪਿਆਰ ਕਰਦੇ ਹਨ। ਜਦੋਂ ਹੀ ਇਹਨਾਂ ਨੇ ਮਨੁੱਖ ਨੂੰ ਕੰਗਾਲ ਵੇਖਿਆ, (ਤਦੋਂ) ਸਾਥ ਛੱਡ ਕੇ ਨੱਸ ਜਾਂਦੇ ਹਨ।੧।
ਕਹਂਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ॥ ਦੀਨਾ ਨਾਥ ਸਕਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥੨॥
ਮੈਂ ਇਸ ਪਗਲੇ ਮਨ ਨੂੰ ਕੀ ਆਖਾਂ, ਜਿਸ ਨੇ ਇਨ੍ਹਾਂ ਨਾਲ ਪਿਆਰ ਪਾਇਆ ਹੋਇਆ ਹੈ। ਇਸ ਨੇ ਉਸ ਵਾਹਿਗੁਰੂ ਦੀ ਸਿਫ਼ਤ-ਸਨਾ ਭੁਲਾ ਛੱਡੀ ਹੈ, ਜੋ ਮਸਕੀਨਾਂ ਦਾ ਮਾਲਕ ਤੇ ਸਾਰੇ ਡਰਾਂ ਨੂੰ ਨਾਸ ਕਰਨ ਵਾਲਾ ਹੈ।
ਕਹਂਉ ਕਹਾ = ਮੈਂ ਕੀਹ ਆਖਾਂ? ਯਿਆ ਮਨ ਕਉ = ਇਸ ਮਨ ਨੂੰ। ਦੀਨਾ ਨਾਥ = ਗਰੀਬਾਂ ਦਾ ਖਸਮ। ਸਕਲ = ਸਾਰੇ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਭੈ ਭੰਜਨ = ਡਰਾਂ ਦਾ ਨਾਸ ਕਰਨ ਵਾਲਾ। ਤਾ ਕੋ = ਉਸ ਦਾ।੨।
ਹੇ ਭਾਈ! ਮੈਂ ਇਸ ਝੱਲੇ ਮਨ ਨੂੰ ਕੀਹ ਸਮਝਾਵਾਂ? (ਇਸ ਨੇ) ਇਹਨਾਂ (ਕੱਚੇ ਸਾਥੀਆਂ) ਨਾਲ ਪਿਆਰ ਪਾਇਆ ਹੋਇਆ ਹੈ। (ਜੇਹੜਾ ਪਰਮਾਤਮਾ) ਗਰੀਬਾਂ ਦਾ ਰਾਖਾ ਤੇ ਸਾਰੇ ਡਰ ਨਾਸ ਕਰਨ ਵਾਲਾ ਹੈ ਉਸ ਦੀ ਸਿਫ਼ਤਿ-ਸਾਲਾਹ (ਇਸ ਨੇ) ਭੁਲਾਈ ਹੋਈ ਹੈ।੨।
ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥ ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ ॥੩॥੯॥
ਮੈਂ ਘਣੇਰੇ ਉਪਾਉ ਕੀਤੇ ਹਨ, ਪ੍ਰੰਤੂ ਮੇਰਾ ਮਨ ਕੁੱਤੇ ਦੀ ਪੂਛ ਵਾਂਗੂੰ ਵਿੰਗਾ ਹੀ ਰਹਿੰਦਾ ਹੈ ਅਤੇ ਸਿੱਧਾ (ਸਾਫ) ਨਹੀਂ ਹੁੰਦਾ। ਗੁਰੂ ਜੀ ਆਖਦੇ ਹਨ, ਤੂੰ ਆਪਣੇ ਮੁੱਢਲੇ ਦਿਆਲੂ ਸੁਭਾ ਦੀ ਲੱਜਿਆ ਰੱਖ ਲੈ, ਹੇ ਸੁਆਮੀ, ਮੈਂ ਤੇਰੇ ਨਾਮ ਦਾ ਉਚਾਰਨ ਕੀਤਾ ਹੈ।
ਸੁਆਨ ਪੂਛ = ਕੁੱਤੇ ਦੀ ਪੂਛਲ। ਸੂਧਉ = ਸਿੱਧੀ। ਮੈ ਕੀਨਉ = ਮੈਂ ਕੀਤਾ ਹੈ। ਬਿਰਦ = ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਲੀਨਉ = ਮੈਂ ਲੈ ਸਕਦਾ ਹਾਂ।੩।
ਹੇ ਭਾਈ! ਜਿਵੇਂ ਕੁੱਤੇ ਦੀ ਪੂਛਲ ਸਿੱਧੀ ਨਹੀਂ ਹੁੰਦੀ (ਇਸੇ ਤਰ੍ਹਾਂ ਇਸ ਮਨ ਦੀ ਪਰਮਾਤਮਾ ਦੀ ਯਾਦ ਵਲੋਂ ਲਾ-ਪਰਵਾਹੀ ਹਟਦੀ ਨਹੀਂ) ਮੈਂ ਬਹੁਤ ਜਤਨ ਕੀਤਾ ਹੈ। ਹੇ ਨਾਨਕ! (ਆਖ-ਹੇ ਪ੍ਰਭੂ! ਆਪਣੇ) ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਦੀ ਲਾਜ ਰੱਖ (ਮੇਰੀ ਮਦਦ ਕਰ, ਤਾਂ ਹੀ) ਮੈਂ ਤੇਰਾ ਨਾਮ ਜਪ ਸਕਦਾ ਹਾਂ।੩।੯।
Read more wonderful messages at:
http://www.ArdasHukamnama.com and be Blessed.
All the Kirtan you hear on these pages can be obtained from http://www.KirtanShop.com
If you find this service Helpful to You, please Donate any amount you like to Help Us keep it going for many more years to come. A Heartfelt Thank You for your Kind generosity. May Guru Ji Bless You in Everyway.
What would you Like us to do an Ardas for :
Other Special Ardas / Request:
Was this helpful?
0
0
About ArdasHukamnama.com
We Pray With You: Personalised Ardas & Hukamnama ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥ Whatever I ask for from my Lord and Master, Waheguru Ji, he gives that to me! What can we Pray with
You're reading In this world, I have not found any true friend. The whole world is attached to its own pleasures....